EasyShare ਪਰਦੇਦਾਰੀ ਦੀਆਂ ਸ਼ਰਤਾਂ
ਆਖਰੀ ਵਾਰ ਅੱਪਡੇਟ ਕੀਤਾ: 25 ਮਾਰਚ, 2023
%3$s (ਇਸ ਤੋਂ ਬਾਅਦ "ਅਸੀਂ", ਜਾਂ "ਸਾਡੇ" ਵਜੋਂ ਜ਼ਿਕਰ ਕੀਤਾ ਗਿਆ ਹੈ) EasyShare ("ਸੇਵਾ") ਦਾ ਪ੍ਰਦਾਤਾ ਹੈ ਅਤੇ ਸੇਵਾ ਦੇ ਸੰਬੰਧ ਵਿੱਚ ਪ੍ਰੋਸੈਸ ਕੀਤੇ ਗਏ ਵਿਅਕਤੀਗਤ ਡੇਟਾ ਲਈ ਜ਼ਿੰਮੇਵਾਰ ਸੰਸਥਾ ਹੈ। ਅਸੀਂ ਤੁਹਾਡੀ ਪਰਦੇਦਾਰੀ ਦੀ ਪਰਵਾਹ ਕਰਦੇ ਹਾਂ ਅਤੇ ਇਹ ਮਹੱਤਵਪੂਰਨ ਸਮਝਦੇ ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿਅਕਤੀਗਤ ਡੇਟਾ ਦੀ ਪ੍ਰਕਿਰਿਆ ਕਿਉਂ ਅਤੇ ਕਿਵੇਂ ਕਰਦੇ ਹਾਂ। EasyShare ਪਰਦੇਦਾਰੀ ਦੀਆਂ ਸ਼ਰਤਾਂ ("ਸ਼ਰਤਾਂ") ਵਿੱਚ, ਇਸਲਈ ਅਸੀਂ ਹੇਠਾਂ ਦਿੱਤੀ ਸਮੱਗਰੀ ਨੂੰ ਕਵਰ ਕਰਦੇ ਹਾਂ:
1. ਸੰਗ੍ਰਹਿ ਅਤੇ ਪ੍ਰੋਸੈਸਿੰਗ: ਅਸੀਂ ਕਿਹੜਾ ਡੇਟਾ ਇਕੱਠਾ ਕਰਾਂਗੇ ਅਤੇ ਅਸੀਂ ਇਸਨੂੰ ਕਿਵੇਂ ਵਰਤਾਂਗੇ;
2. ਸਟੋਰੇਜ: ਅਸੀਂ ਤੁਹਾਡੇ ਡੇਟਾ ਨੂੰ ਕਿਵੇਂ ਸਟੋਰ ਕਰਾਂਗੇ;
3. ਸ਼ੇਅਰਿੰਗ ਅਤੇ ਟ੍ਰਾਂਸਫਰ: ਅਸੀਂ ਤੁਹਾਡੇ ਡੇਟਾ ਨੂੰ ਕਿਵੇਂ ਸਾਂਝਾ ਜਾਂ ਟ੍ਰਾਂਸਫਰ ਕਰਦੇ ਹਾਂ;
4. ਤੁਹਾਡੇ ਅਧਿਕਾਰ: ਤੁਹਾਡੇ ਡੇਟਾ 'ਤੇ ਪ੍ਰਕਿਰਿਆ ਕਰਨ ਦੇ ਸੰਬੰਧ ਵਿੱਚ ਤੁਹਾਡੇ ਅਧਿਕਾਰ ਅਤੇ ਵਿਕਲਪ;
5. ਸਾਡੇ ਨਾਲ ਸੰਪਰਕ ਕਰੋ: ਕਿਸੇ ਵੀ ਹੋਰ ਅੱਗੇ ਪ੍ਰਸ਼ਨਾਂ ਲਈ ਤੁਸੀਂ ਸਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਹੋ।
ਕਿਰਪਾ ਕਰਕੇ ਇਨ੍ਹਾਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਸਹਿਮਤੀ ਦੇਣ ਅਤੇ ਸੇਵਾ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਵਿਅਕਤੀਗਤ ਡੇਟਾ ਸੰਬੰਧੀ ਸਾਡੇ ਅਮਲਾਂ ਨੂੰ ਸਮਝ ਚੁੱਕੇ ਹੋ। ਤੁਸੀਂ ਸੇਵਾ ਦੇ ਸੰਬੰਧ ਵਿੱਚ ਆਪਣੇ ਡੇਟਾ ਦੀ ਪ੍ਰਕਿਰਿਆ ਲਈ ਸਹਿਮਤੀ ਦੇਣ ਲਈ ਪਾਬੰਦ ਨਹੀਂ ਹੋ, ਪਰ ਕਿਰਪਾ ਕਰਕੇ ਹੇਠ ਲਿਖਿਆਂ ਬਾਰੇ ਧਿਆਨ ਰੱਖੋ: ਜੇ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ ਜਾਂ ਜੇ ਤੁਸੀਂ ਆਪਣੀ ਸਹਿਮਤੀ ਵਾਪਸ ਲੈਂਦੇ ਹੋ, ਤਾਂ ਤੁਸੀਂ ਸੇਵਾ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ।
1. ਸੰਗ੍ਰਹਿ ਅਤੇ ਪ੍ਰੋਸੈਸਿੰਗ
ਡੇਟਾ ਅਤੇ ਉਦੇਸ਼
• ਵਨ-ਟਚ ਡਿਵਾਈਸ ਸਵਿੱਚ ਅਤੇ ਬੈਕਅੱਪ ਰੀਸਟੋਰ ਫੰਕਸ਼ਨ ਦੇ ਮੂਲ ਫੰਕਸ਼ਨਾਂ ਲਈ EasyShare ਤੁਹਾਡੇ SMS, ਸੰਪਰਕਾਂ, ਕੈਲੰਡਰ, ਚਿੱਤਰ, ਵੀਡੀਓ, ਆਡੀਓ, ਸੰਗੀਤ, ਐਪਲੀਕੇਸ਼ਨਾਂ, ਸੈਟਿੰਗਾਂ, ਕਾਲ ਰਿਕਾਰਡ, ਨੋਟਸ, ਫ਼ਾਈਲਾਂ ਜਾਂ ਡਿਵਾਈਸ ਵਿੱਚ ਸਟੋਰ ਕੀਤੀਆਂ ਹੋਰ ਸਮੱਗਰੀਆਂ (ਸਮੂਹਿਕ ਤੌਰ 'ਤੇ, "ਸਮੱਗਰੀ") 'ਤੇ ਐਲਗੋਰਿਦਮ ਨਾਲ ਪ੍ਰਕਿਰਿਆ ਕਰਦਾ ਹੈ। ਕਿਰਪਾ ਕਰਕੇ ਨੋਟ ਕਰੋ ਕਿ ਅਜਿਹਾ ਵਿਅਕਤੀਗਤ ਡੇਟਾ ਸਿਰਫ਼ ਤੁਹਾਡੇ ਡਿਵਾਈਸ 'ਤੇ ਸਥਾਨਕ ਤੌਰ 'ਤੇ ਪ੍ਰੋਸੈਸ ਕੀਤਾ ਜਾਵੇਗਾ ਅਤੇ ਸਾਡੇ ਦੁਆਰਾ ਇਕੱਤਰ ਨਹੀਂ ਕੀਤਾ ਜਾਵੇਗਾ, ਸਾਡੇ ਦੁਆਰਾ ਐਕਸੈਸ ਨਹੀਂ ਕੀਤਾ ਜਾਵੇਗਾ ਜਾਂ ਸਾਡੇ ਸਰਵਰਾਂ 'ਤੇ ਅੱਪਲੋਡ ਨਹੀਂ ਕੀਤਾ ਜਾਵੇਗਾ।
• ਉਨ੍ਹਾਂ ਦੇਸ਼ਾਂ/ਖੇਤਰਾਂ ਵਿੱਚ ਜਿੱਥੇ ਮੋਬਾਈਲ ਫ਼ੋਨ ਖਾਤਾ ਫੰਕਸ਼ਨ ਉਪਲਬਧ ਹੈ, ਜੇ ਤੁਸੀਂ ਡਿਵਾਈਸ ਵਿੱਚ ਲੌਗਇਨ ਕੀਤਾ ਹੈ ਤਾਂ EasyShare ਖਾਤਾ ਜਾਣਕਾਰੀ ਡਿਸਪਲੇ ਦੇ ਉਦੇਸ਼ ਲਈ ਤੁਹਾਡੇ ਮੋਬਾਈਲ ਫ਼ੋਨ ਖਾਤੇ ਦੀ ਜਾਣਕਾਰੀ 'ਤੇ ਪ੍ਰਕਿਰਿਆ ਕਰਦਾ ਹੈ।
• EasyShare ਉਪਭੋਗਤਾ ਅਨੁਭਵ ਸੁਧਾਰ ਯੋਜਨਾ: ਤੁਸੀਂ ਆਪਣੀ ਮਰਜ਼ੀ ਨਾਲ EasyShare ਉਪਭੋਗਤਾ ਅਨੁਭਵ ਸੁਧਾਰ ਯੋਜਨਾ ਵਿੱਚ ਹਿੱਸਾ ਲੈਣ ਦੀ ਚੋਣ ਕਰ ਸਕਦੇ ਹੋ। ਜੇ ਤੁਸੀਂ ਸ਼ਾਮਲ ਹੋਣ ਦੀ ਚੋਣ ਕਰਦੇ ਹੋ, ਤਾਂ ਸਾਡੀ ਸੇਵਾ ਨੂੰ ਬਿਹਤਰ ਬਣਾਉਣ ਲਈ, ਜਦੋਂ ਐਪਲੀਕੇਸ਼ਨ ਫੰਕਸ਼ਨ ਠੀਕ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਅਸੀਂ ਤੁਹਾਡੇ ਡਿਵਾਈਸ ਜਾਂ ਐਪਲੀਕੇਸ਼ਨ ਪਛਾਣਕਰਤਾ, ਡਿਵਾਈਸ ਮਾਡਲ, ਡਿਵਾਈਸ ਬ੍ਰਾਂਡ, Android ਸਿਸਟਮ ਸੰਸਕਰਨ, ਐਪਲੀਕੇਸ਼ਨ ਸੰਸਕਰਨ, ਐਪਲੀਕੇਸ਼ਨ ਵਿੱਚ ਵਰਤੋਂ ਵਿਵਹਾਰ (ਜਿਵੇਂ ਕਿ ਬ੍ਰਾਊਜ਼ਿੰਗ, ਕਲਿੱਕ ਕਰਨਾ, ਆਦਿ) ਦੇ ਪਛਾਣਕਰਤਾ, ਦੇਸ਼ ਦਾ ਕੋਡ ਅਤੇ ਤਰੁੱਟੀ ਕੋਡ ਨੂੰ ਇਕੱਠਾ ਕਰਾਂਗੇ। ਅਜਿਹੇ ਵਿਸ਼ਲੇਸ਼ਣਾਤਮਕ ਸੁਧਾਰਾਂ ਨੂੰ ਬਿਨਾਂ ਕਿਸੇ ਵਿਅਕਤੀਗਤ ਪਛਾਣ ਜਾਂ ਵਿਸ਼ੇਸ਼ਤਾਵਾਂ ਦੀ ਪਛਾਣ ਕੀਤੇ ਡੇਟਾ ਦੇ ਸੰਗ੍ਰਹਿ ਵਜੋਂ ਕੀਤਾ ਜਾਵੇਗਾ। ਤੁਸੀਂ ਕਿਸੇ ਵੀ ਸਮੇਂ EasyShare ਐਪਲੀਕੇਸ਼ਨ ਵਿੱਚ ਸੈਟਿੰਗਾਂ > EasyShare ਉਪਭੋਗਤਾ ਅਨੁਭਵ ਸੁਧਾਰ ਯੋਜਨਾ ਵਿੱਚ ਸ਼ਾਮਲ ਹੋਵੋ 'ਤੇ ਜਾ ਕੇ ਬਟਨ ਨੂੰ ਬੰਦ ਕਰਨਾ ਚੁਣ ਸਕਦੇ ਹੋ। ਜੇ ਤੁਸੀਂ ਇਸ ਬਟਨ ਨੂੰ ਬੰਦ ਕਰਦੇ ਹੋ, ਤਾਂ ਅਸੀਂ ਸੇਵਾ ਵਿੱਚ ਅਜਿਹੀ ਪ੍ਰਕਿਰਿਆ ਨੂੰ ਉਦੋਂ ਤੱਕ ਰੋਕਾਂਗੇ ਜਦੋਂ ਤੱਕ ਤੁਸੀਂ ਦੁਬਾਰਾ ਸਹਿਮਤ ਨਹੀਂ ਹੁੰਦੇ। ਕਿਰਪਾ ਕਰਕੇ ਧਿਆਨ ਦਿਓ ਕਿ ਇਹ ਫੰਕਸ਼ਨ ਅਸਲ ਉਪਲਬਧਤਾ ਦੇ ਅਧੀਨ ਡਿਵਾਈਸ ਮਾਡਲ, ਸਿਸਟਮ ਸੰਸਕਰਨ ਜਾਂ ਖੇਤਰ ਪਾਬੰਦੀਆਂ ਦੇ ਕਾਰਨ ਸਿਰਫ਼ ਕੁਝ ਖਾਸ ਡਿਵਾਈਸਾਂ 'ਤੇ ਉਪਲਬਧ ਹੋ ਸਕਦਾ ਹੈ। ਜੇ ਤੁਸੀਂ ਇਸ ਫੰਕਸ਼ਨ ਨੂੰ ਸਮਰੱਥ ਜਾਂ ਵਰਤਦੇ ਹੋ ਤਾਂ ਅਸੀਂ ਸਿਰਫ਼ ਇਸ ਫੰਕਸ਼ਨ ਵਰਣਨ ਦੇ ਅਧੀਨ ਡੇਟਾ 'ਤੇ ਪ੍ਰਕਿਰਿਆ ਕਰਾਂਗੇ।
ਅਸੀਂ ਇਨ੍ਹਾਂ ਸ਼ਰਤਾਂ ਲਈ ਤੁਹਾਡੀ ਸਹਿਮਤੀ 'ਤੇ ਉਪਰੋਕਤ ਉਦੇਸ਼ਾਂ ਲਈ ਡੇਟਾ 'ਤੇ ਪ੍ਰਕਿਰਿਆ ਕਰਦੇ ਹਾਂ। ਅਤੇ ਲਾਗੂ ਕਾਨੂੰਨਾਂ ਦੁਆਰਾ ਇਜਾਜ਼ਤ ਦਿੱਤੇ ਜਾਣ 'ਤੇ, ਹੋਰ ਕਾਨੂੰਨੀ ਆਧਾਰ ਕੁਝ ਖਾਸ ਸਥਿਤੀਆਂ ਵਿੱਚ ਲਾਗੂ ਹੋ ਸਕਦੇ ਹਨ, ਜਿਵੇਂ ਕਿ ਸਾਡੀ ਪਰਦੇਦਾਰੀ ਨੀਤੀ ਦੇ ਸੈਕਸ਼ਨ 2 ਵਿੱਚ ਦੱਸਿਆ ਗਿਆ ਹੈ। ਜੇ ਤੁਸੀਂ ਸੇਵਾ ਦੇ ਸਾਰੇ ਫੰਕਸ਼ਨਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਤਾਂ ਕਿਰਪਾ ਕਰਕੇ ਸ਼ਰਤਾਂ ਦੇ ਸੈਕਸ਼ਨ 4 ਵਿੱਚ ਦੱਸੀਆਂ ਗਈਆਂ ਵਿਧੀਆਂ ਰਾਹੀਂ ਆਪਣੀ ਸਹਿਮਤੀ ਵਾਪਸ ਲਵੋ।
ਸੁਰੱਖਿਆ:
ਅਸੀਂ ਤੁਹਾਡੇ ਨਿੱਜੀ ਡੇਟਾ ਨੂੰ ਸੁਰੱਖਿਅਤ ਰੱਖਣ ਦੀ ਪਰਵਾਹ ਕਰਦੇ ਹਾਂ। ਅਸੀਂ ਸੁਰੱਖਿਆ ਲਈ ਢੁਕਵੇਂ ਉਪਾਅ ਕੀਤੇ ਹਨ, ਜਿਨ੍ਹਾਂ ਵਿੱਚ ਇਨਕਰਿਪਸ਼ਨ ਅਤੇ ਅਗਿਆਤ ਤਕਨੀਕਾਂ ਸ਼ਾਮਲ ਹਨ, ਪਰ ਇਹ ਸੀਮਿਤ ਨਹੀਂ, ਜੋ ਤੁਹਾਡੇ ਨਿੱਜੀ ਡੇਟਾ ਨੂੰ ਅਣਅਧਿਕਾਰਤ ਵਰਤੋਂ, ਹਾਨੀ ਜਾਂ ਘਾਟੇ ਤੋਂ ਬਚਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਅਸੀਂ ਤੁਹਾਡੇ ਵਿਅਕਤੀਗਤ ਡੇਟਾ ਦੀ ਸੁਰੱਖਿਆ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ। ਜੇਕਰ ਤੁਹਾਨੂੰ ਆਪਣੇ ਵਿਅਕਤੀਗਤ ਡੇਟਾ ਦੀ ਅਣਅਧਿਕਾਰਤ ਵਰਤੋਂ, ਨੁਕਸਾਨ ਜਾਂ ਹਾਨੀ ਦਾ ਸ਼ੱਕ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਸੰਪਰਕ ਵੇਰਵਿਆਂ ਦੀ ਵਰਤੋਂ ਕਰਕੇ ਸਾਨੂੰ ਤੁਰੰਤ ਦੱਸੋ।
2. ਸਟੋਰੇਜ
ਪੀਰੀਅਡ:
ਮੋਬਾਈਲ ਫ਼ੋਨ ਖਾਤਾ ਲੌਗਇਨ ਅਤੇ ਉਪਭੋਗਤਾ ਅਨੁਭਵ ਸੁਧਾਰ ਯੋਜਨਾ ਨਾਲ ਸੰਬੰਧਿਤ ਡੇਟਾ ਸਿਰਫ਼ ਡੇਟਾ ਪ੍ਰੋਸੈਸਿੰਗ ਲਈ ਜ਼ਰੂਰੀ ਸਮੇਂ ਦੇ ਅੰਦਰ ਸਾਡੇ ਸਰਵਰਾਂ ਵਿੱਚ ਸਟੋਰ ਕੀਤਾ ਜਾਵੇਗਾ। ਹੋਰ ਡੇਟਾ ਲਈ, ਖਾਸ ਤੌਰ 'ਤੇ ਉਹ ਸਮੱਗਰੀ ਜੋ ਤੁਸੀਂ ਟ੍ਰਾਂਸਫਰ ਕਰਨ ਲਈ ਸੇਵਾ ਦੀ ਵਰਤੋਂ ਕਰਦੇ ਹੋ, ਇਹ ਸਿਰਫ਼ ਤੁਹਾਡੇ ਡਿਵਾਈਸ 'ਤੇ ਸਥਾਨਕ ਤੌਰ 'ਤੇ ਪ੍ਰਕਿਰਿਆ ਕੀਤੀ ਜਾਵੇਗੀ ਅਤੇ ਸਾਡੇ ਦੁਆਰਾ ਇਕੱਤਰ ਨਹੀਂ ਕੀਤੀ ਜਾਵੇਗੀ, ਸਾਡੇ ਦੁਆਰਾ ਐਕਸੈਸ ਨਹੀਂ ਕੀਤੀ ਜਾਵੇਗੀ ਜਾਂ ਸਾਡੇ ਸਰਵਰਾਂ 'ਤੇ ਅੱਪਲੋਡ ਨਹੀਂ ਕੀਤੀ ਜਾਵੇਗੀ। ਇਸ ਦੌਰਾਨ, ਅਸੀਂ ਇਹ ਬਰਕਰਾਰ ਰੱਖਾਂਗੇ:
• ਸਾਡੇ ਨਾਲ ਤੁਹਾਡੀ ਆਖਰੀ ਇੰਟਰੈਕਸ਼ਨ ਤੋਂ ਪੰਜ ਸਾਲਾਂ ਤੱਕ ਲਈ ਡੇਟਾ ਵਿਸ਼ੇ ਦੇ ਅਧਿਕਾਰਾਂ, ਸਹਿਮਤੀਆਂ ਅਤੇ ਗਾਹਕਾਂ ਦੇ ਇੰਟਰੈਕਸ਼ਨ ਰਿਕਾਰਡਾਂ ਦੀ ਵਰਤੋਂ ਨਾਲ ਸੰਬੰਧਿਤ ਵਿਅਕਤੀਗਤ ਡੇਟਾ;
• ਸੁਰੱਖਿਆ ਉਦੇਸ਼ਾਂ ਲਈ ਬੈਕਅੱਪ ਅਤੇ ਐਪ ਲੌਗਾਂ 'ਤੇ ਬਰਕਰਾਰ ਰੱਖੇ ਜਾਣ ਦੀ ਮਿਤੀ ਤੋਂ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਲਈ ਪ੍ਰਕਿਰਿਆ ਕੀਤੀ ਜਾਂਦੀ ਹੈ।
ਇੱਕ ਵਾਰ ਧਾਰਨਾ ਦੀ ਮਿਆਦ ਖਤਮ ਹੋਣ ਤੋਂ ਬਾਅਦ, ਜਦੋਂ ਤੱਕ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੁਆਰਾ ਲੋੜੀਂਦਾ ਨਹੀਂ ਹੁੰਦਾ, ਉਦੋਂ ਤੱਕ ਅਸੀਂ ਤੁਹਾਡੇ ਵਿਅਕਤੀਗਤ ਡੇਟਾ ਨੂੰ ਮਿਟਾ ਜਾਂ ਗੁੰਮਨਾਮ ਕਰ ਦੇਵਾਂਗੇ।
ਸਥਾਨ:
ਉਪਭੋਗਤਾ ਦੇ ਦੇਸ਼/ਖੇਤਰ ਦੇ ਸਮਾਨ ਪੱਧਰ ਦੀ ਡੇਟਾ ਸੁਰੱਖਿਆ ਪ੍ਰਦਾਨ ਕਰਨ ਅਤੇ ਉਪਭੋਗਤਾਵਾਂ ਦੀਆਂ ਬੇਨਤੀਆਂ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ, ਵੱਖੋ-ਵੱਖਰੇ ਦੇਸ਼ਾਂ/ਖੇਤਰਾਂ ਦੇ ਉਪਭੋਗਤਾਵਾਂ ਲਈ ਡੇਟਾ ਸਟੋਰ ਕਰਨ ਦਾ ਨਿਰਧਾਰਿਤ ਸਥਾਨ ਭਿੰਨ ਹੋ ਸਕਦਾ ਹੈ। ਕਿਰਪਾ ਕਰਕੇ ਇਹ ਜਾਣਨ ਲਈ ਕਿ ਤੁਹਾਡੇ ਵਿਅਕਤੀਗਤ ਡੇਟਾ ਨੂੰ ਕਿੱਥੇ ਸਟੋਰ ਕੀਤਾ ਗਿਆ ਹੈ, ਸਾਡੀ ਪਰਦੇਦਾਰੀ ਨੀਤੀ ਵਿੱਚ ਸਟੋਰੇਜ ਅਤੇ ਅੰਤਰਰਾਸ਼ਟਰੀ ਟ੍ਰਾਂਸਫਰ ਸੈਕਸ਼ਨ ਦਾ ਹਵਾਲਾ ਲਓ।
3. ਸ਼ੇਅਰਿੰਗ ਅਤੇ ਟ੍ਰਾਂਸਫਰ
ਸਰਵਰ 'ਤੇ ਅੱਪਲੋਡ ਕੀਤੇ ਜਾਣ ਵਾਲੇ ਡੇਟਾ ਦੇ ਸੰਬੰਧ ਵਿੱਚ, ਅਸੀਂ ਤੁਹਾਡੇ ਡੇਟਾ ਨੂੰ ਆਪਣੇ ਦੁਆਰਾ ਜਾਂ ਸਾਡੀਆਂ ਸੰਬੰਧਿਤ ਕੰਪਨੀਆਂ ਜਾਂ ਸੇਵਾ ਪ੍ਰਦਾਤਾ(ਤਿਆਂ) ਦੀ ਵਰਤੋਂ ਦੁਆਰਾ ਪ੍ਰਕਿਰਿਆ ਕਰਾਂਗੇ ਜੋ ਸਾਡੀ ਤਰਫੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ, ਅਸੀਂ ਸਿਰਫ਼ ਉਦੋਂ ਹੀ ਤੁਹਾਡੇ ਡੇਟਾ ਨੂੰ ਸਾਂਝਾ ਕਰਾਂਗੇ ਜਦੋਂ ਕਿਸੇ ਕਾਨੂੰਨੀ ਪ੍ਰਕਿਰਿਆ ਜਾਂ ਲਾਗੂ ਕਾਨੂੰਨਾਂ ਦੇ ਅਨੁਸਾਰ ਇੱਕ ਸਮਰੱਥ ਅਧਿਕਾਰੀ ਤੋਂ ਬੇਨਤੀ ਦੇ ਜਵਾਬ ਵਿੱਚ ਲੋੜ ਹੋਵੇ।
ਕਿਉਂਕਿ ਅਸੀਂ ਅੰਤਰਰਾਸ਼ਟਰੀ ਤੌਰ 'ਤੇ ਕੰਮ ਕਰਦੇ ਹਾਂ, ਅਤੇ ਤੁਹਾਡੇ ਲਈ ਸਾਡੇ ਉਤਪਾਦ ਨੂੰ ਵਿਸ਼ਵ ਭਰ ਵਿੱਚ ਵਰਤਣਾ ਸੰਭਵ ਬਣਾਉਣ ਲਈ, ਤੁਹਾਡਾ ਨਿੱਜੀ ਡੇਟਾ ਦੂਜੇ ਦੇਸ਼ਾਂ/ਖੇਤਰਾਂ ਵਿੱਚ ਸਥਿਤ ਇਕਾਈਆਂ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੁਆਰਾ ਰਿਮੋਟਲੀ ਐਕਸੈਸ ਕੀਤਾ ਜਾ ਸਕਦਾ ਹੈ। ਅਸੀਂ ਤੁਹਾਡੇ ਡੇਟਾ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਮਦਦ ਕਰਨ ਲਈ ਦੇਸ਼ਾਂ ਵਿਚਕਾਰ ਤੁਹਾਡੇ ਵਿਅਕਤੀਗਤ ਡੇਟਾ ਦੇ ਟ੍ਰਾਂਸਫਰ ਸੰਬੰਧੀ ਕਾਨੂੰਨਾਂ ਦਾ ਪਾਲਣਾ ਕਰਦੇ ਹਾਂ, ਫਿਰ ਭਾਵੇਂ ਉਹ ਕੀਤੇ ਵੀ ਹੋਵੇ।
4. ਤੁਹਾਡੇ ਅਧਿਕਾਰ
ਜਿਹੜਾ ਅਸੀਂ ਤੁਹਾਡੇ ਨਾਲ ਸੰਬੰਧਤ ਡੇਟਾ ਰੱਖਦੇ ਹਾਂ, ਉਸ ਡੇਟਾ ਨਾਲ ਸੰਬੰਧਤ ਤੁਹਾਡੇ ਕੋਲ ਵੱਖੋ-ਵੱਖਰੇ ਅਧਿਕਾਰ ਹਨ।
ਸਹਿਮਤੀ ਵਾਪਸ ਲਵੋ:
ਤੁਸੀਂ ਕਿਸੇ ਵੀ ਸਮੇਂ ਸਹਿਮਤੀ ਵਾਪਸ ਲਵੋ ਬਟਨ 'ਤੇ ਟੈਪ ਕਰ ਕੇ ਤੁਹਾਡੇ ਡੇਟਾ 'ਤੇ ਸਾਡੀ ਪ੍ਰਕਿਰਿਆ ਲਈ ਆਪਣੀ ਸਹਿਮਤੀ ਵਾਪਸ ਲੈਣ ਦੀ ਚੋਣ ਸਕਦੇ ਹੋ, ਜੋ ਕਿ ਸੇਵਾ ਦੀ ਪ੍ਰੋਫਾਈਲ ਵਿੱਚ ਪਰਦੇਦਾਰੀ > ਪਰਦੇਦਾਰੀ ਦੀਆਂ ਸ਼ਰਤਾਂ ਅਧੀਨ ਲੱਭਿਆ ਜਾ ਸਕਦਾ ਹੈ। ਜੇ ਤੁਸੀਂ ਆਪਣੀ ਸਹਿਮਤੀ ਵਾਪਸ ਲੈਂਦੇ ਹੋ, ਤਾਂ ਅਸੀਂ ਸੇਵਾ ਵਿੱਚ ਤੁਹਾਡੇ ਡੇਟਾ ਦੀ ਪ੍ਰਕਿਰਿਆ ਨੂੰ ਉਦੋਂ ਤੱਕ ਬੰਦ ਕਰ ਦੇਵਾਂਗੇ ਜਦੋਂ ਤਕ ਤੁਸੀਂ ਇਨ੍ਹਾਂ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ।
ਹੋਰ ਅਧਿਕਾਰ:
ਆਪਣੇ ਹੋਰ ਅਧਿਕਾਰਾਂ ਦੀ ਵਰਤੋਂ ਕਰਨ ਲਈ (ਜਿਵੇਂ ਕਿ ਸੁਧਾਰ, ਮਿਟਾਉਣਾ, ਪ੍ਰਕਿਰਿਆ 'ਤੇ ਰੋਕ, ਇਤਰਾਜ਼ ਜਾਂ ਡੇਟਾ ਪੋਰਟੇਬਲਿਟੀ, ਲਾਗੂ ਕੀਤੇ ਜਾ ਰਹੇ ਡੇਟਾ ਸੁਰੱਖਿਆ ਕਾਨੂੰਨਾਂ ਦੇ ਅਧਾਰ ਤੇ), ਕਿਰਪਾ ਕਰਕੇ ਹੇਠਾਂ ਦਿੱਤੇ ਸੰਪਰਕ ਵੇਰਵਿਆਂ ਦੀ ਵਰਤੋਂ ਕਰੋ।
ਸ਼ਿਕਾਇਤ:
ਤੁਹਾਡੇ ਕੋਲ ਇੱਕ ਸੁਪਰਵਾਈਜ਼ਰੀ ਅਥਾਰਿਟੀ ਕੋਲ ਸ਼ਿਕਾਇਤ ਦਰਜ ਕਰਾਉਣ ਦਾ ਅਧਿਕਾਰ ਹੈ।
5. ਸਾਡੇ ਨਾਲ ਸੰਪਰਕ ਕਰੋ
ਜੇ ਤੁਹਾਡੇ ਕੋਲ ਇਹਨਾਂ ਨਿਯਮਾਂ ਜਾਂ ਤੁਹਾਡੇ ਵਿਅਕਤੀਗਤ ਡੇਟਾ ਦੀ ਸਾਡੀ ਪ੍ਰਕਿਰਿਆ ਬਾਰੇ ਕੋਈ ਸਵਾਲ ਹਨ, ਜੇਕਰ ਤੁਹਾਨੂੰ ਕਿਸੇ ਸਮੱਸਿਆ ਦੀ ਰਿਪੋਰਟ ਕਰਨ ਜਾਂ ਸਾਡੇ ਡੇਟਾ ਸੁਰੱਖਿਆ ਅਫਸਰ ਨਾਲ ਸੰਪਰਕ ਕਰਨ ਦੀ ਲੋੜ ਹੈ, ਜਾਂ ਜੇਕਰ ਤੁਸੀਂ ਡੇਟਾ ਸੁਰੱਖਿਆ ਅਤੇ ਪਰਦੇਦਾਰੀ ਕਾਨੂੰਨਾਂ ਦੇ ਤਹਿਤ ਆਪਣੇ ਅਧਿਕਾਰਾਂ ਵਿੱਚੋਂ ਇੱਕ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਟੈਪ ਕਰੋ। ਅਸੀਂ ਤੁਹਾਡੀ ਬੇਨਤੀ ਨੂੰ ਬਿਨਾਂ ਕਿਸੇ ਦੇਰੀ ਦੇ ਪੂਰਾ ਕਰਨ ਦੀ ਕੋਸ਼ਿਸ ਕਰਾਂਗੇ, ਅਤੇ ਡੇਟਾ ਸੁਰੱਖਿਆ ਕਨੂੰਨਾਂ ਦੇ ਵੱਲੋਂ ਦਿੱਤੀ ਗਈ ਕਿਸੇ ਵੀ ਸਮੇਂ ਸੀਮਾ ਦੇ ਅੰਦਰ-ਅੰਦਰ ਕਰਾਂਗੇ।
ਇਹ ਸ਼ਰਤਾਂ ਸਮੇਂ-ਸਮੇਂ 'ਤੇ ਅਪਡੇਟ ਕੀਤੀਆਂ ਜਾ ਸਕਦੀਆਂ ਹਨ। ਅਸੀਂ ਤੁਹਾਨੂੰ ਕਿਸੇ ਵੀ ਮਹੱਤਵਪੂਰਨ ਤਬਦੀਲੀਆਂ ਦੀ ਇੱਕ ਢੁਕਵੀਂ ਵਿਧੀ ਰਾਹੀਂ ਸੂਚਿਤ ਕਰਾਂਗੇ। ਇਹਨਾਂ ਸ਼ਰਤਾਂ ਵਿੱਚ ਜ਼ਿਕਰ ਕੀਤੇ ਸਾਰੇ ਅਭਿਆਸਾਂ ਨੂੰ ਸਾਡੀ ਪਰਦੇਦਾਰੀ ਨੀਤੀ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ, ਜਿਸ ਤੋਂ ਤੁਹਾਨੂੰ ਸਾਡੇ ਅਭਿਆਸਾਂ ਬਾਰੇ ਹੋਰ ਵੇਰਵੇ ਵੀ ਮਿਲ ਸਕਦੇ ਹਨ।